120 ਗ੍ਰਾਮ ਹੈਰੋਇਨ, 20 ਖਾਲੀ ਮੋਮੀ ਲਿਫਾਫੀਆ ਜਿਪ ਲਾਕ ਅਤੇ ਇੱਕ ਇਲੈਕਟ੍ਰੋਨਿਕ
ਕੰਡਾ ਸਮੇਤ ਇੱਕ ਦੋਸ਼ੀ ਕਾਬੂ
ਸ਼੍ਰੀ ਮਨਦੀਪ ਸਿੰਘ ਸਿੱਧੂ ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਨੇ
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲਾ ਪੁਲਿਸ ਲੁਧਿਆਣਾ ਵੱਲੋ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਖਿਲਾਫ
ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ ਸ਼੍ਰੀ ਹਰਮੀਤ ਸਿੰਘ ਹੁੰਦਲ ਪੀ.ਪੀ.ਐਸ. DCP ਇੰਨਵੈਟੀਗੇਸ਼ਨ
ਲੁਧਿਆਣਾ, ਰੁਪਿੰਦਰ ਕੌਰ ਸਰਾਂ ਪੀ.ਪੀ.ਐਸ.ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਿਟੀ-1 ਕਮ ‘ ਇੰਨਵੈਟੀਗੇਸ਼ਨ
ਲੁਧਿਆਣਾ, ACP ਅਸ਼ੋਕ ਕੁਮਾਰ PPS/PBI NDPS CUM NARCOTIC ਲੁਧਿਆਣਾ ਅਤੇ ਇੰਸਪੈਕਟਰ ਜਸਵੀਰ ਸਿੰਘ
ਇੰਚਾਰਜ ਐਂਟੀ ਨਾਰਕੋਟਿਕ ਸੈੱਲ-1 ਲੁਧਿਆਣਾ ਦੀ ਟੀਮ ਵੱਲੋ ਕਮਿਸ਼ਨਰੇਟ ਲੁਧਿਆਣਾ ਦੇ ਥਾਣਾ ਬਸਤੀ ਜੋਧੇਵਾਲ
ਲੁਧਿਆਣਾ ਦੇ ਏਰੀਆ ਵਿੱਚੋ 120 ਗ੍ਰਾਮ ਹੈਰੋਇਨ, 20 ਖਾਲੀ ਮੋਮੀ ਲਿਫਾਫੀਆ ਜਿਪ ਲਾਕ ਅਤੇ ਇੱਕ ਇਲੈਕਟ੍ਰੋਨਿਕ
ਕੰਡਾ ਸਮੇਤ ਇੱਕ ਦੋਸ਼ੀ ਨੂੰ ਕਾਬੂ ਕੀਤਾ ਹੈ। ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ ਮਿਤੀ 08-08-2023 ਨੂੰ ਦੌਰਾਨੇ ਗਸਤ
ਗਲੀ ਨੰ. 2,ਮੁਹੱਲਾ ਗ੍ਰੀਨ ਸਿਟੀ ਥਾਣਾ ਬਸਤੀ ਜੋਧੇਵਾਲ ਲੁਧਿਆਣਾ ਤੋ ਦੋਸ਼ੀ ਵਰਿੰਦਰ ਕੁਮਾਰ ਉਰਫ ਬਿੰਦੀ ਪੁੱਤਰ ਸਵ: ਕਿਸ਼ੋਰ ਕੁਮਾਰ ਵਾਸੀ ਗਲੀ ਨੰ. 2, ਮੁਹੱਲਾ ਗਰੀਨ ਸਿਟੀ, ਨੇੜੇ M.D ਹੌਜਰੀ, ਥਾਣਾ ਬਸਤੀ ਜੋਧੇਵਾਲ, ਲੁਧਿਆਣਾ ਨੂੰ ਕਾਬੂ ਕਰਕੇ ਉਸ ਦੀ ਜਾਬਤੇ ਅਨੁਸਾਰ ਤਲਾਸ਼ੀ ਅਮਲ ਵਿੱਚ ਲਿਆ ਕੇ ਉਸ ਦੇ ਕਬਜਾ ਵਿਚੋ 120 ਗ੍ਰਾਮ ਹੈਰੋਇਨ, 20 ਖਾਲੀ ਮੋਮੀ ਲਿਫਾਫੀਆ ਜਿਪ ਲਾਕ ਅਤੇ ਇੱਕ ਇਲੈਕਟ੍ਰੋਨਿਕ ਕੰਡਾ ਬ੍ਰਾਮਦ ਕੀਤਾ। ਦੋਸ਼ੀ ਦੇ ਬਰਖਿਲਾਫ
ਮੁਕੱਦਮਾ ਨੰ. 78 ਮਿਤੀ 08/08/2023 ਜੁਰਮ 21B..61-85 NDPS Act ਥਾਣਾ ਬਸਤੀ ਜੋਧੇਵਾਲ ਲੁਧਿਆਣਾ ਦਰਜ
ਰਜਿਸਟਰ ਕਰਵਾਇਆ ਅਤੇ ਦੋਸ਼ੀ ਉਕਤ ਨੂੰ ਮੁਕੱਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।