Home Punjab ਦੀਨਾਨਗਰ ਦੇ ਥਾਣਾ ਚੌਂਕ ਦਾ ਨਾਂ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਚੌਂਕ... PunjabRAJIV KUMAR EDITOR IN CHIEFRAJIV KUMAR JOURNALIST ਦੀਨਾਨਗਰ ਦੇ ਥਾਣਾ ਚੌਂਕ ਦਾ ਨਾਂ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਚੌਂਕ ਰੱਖਿਆ ਗਿਆ। By rajiv - 30/03/2025 32 0 FacebookTwitterPinterestWhatsApp ਦੀਨਾਨਗਰ ਦੇ ਥਾਣਾ ਚੌਂਕ ਦਾ ਨਾਂ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਚੌਂਕ ਰੱਖਿਆ ਗਿਆ। ਸਾਬਕਾ ਕੈਬਨਿਟ ਮੰਤਰੀ ਸ਼੍ਰੀਮਤੀ ਅਰੁਨਾ ਚੌਧਰੀ ਅਤੇ ਬਾਊ ਅਸ਼ੋਕ ਚੌਧਰੀ ਜੀ ਦੇ ਯਤਨਾ ਸਦਕਾ ਅੱਜ ਸੰਤ ਸ਼੍ਰੋਮਣੀ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਵੈਲਫੇਅਰ ਮਹਾਂ ਸੰਮਤੀ ਪੰਜਾਬ ਰਜਿ਼ (084-2021-22)ਦੀ ਬੇਨਤੀ ਉੱਪਰ ਮਿਉਂਸੀਪਲ ਕਮੇਟੀ ਦੀਨਾਨਗਰ ਨੇ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਨਾਮ ਤੇ ਚੌਂਕ ਬਣਾਉਣ ਦਾ ਮਤਾ ਪਾਸ ਕਰ ਦਿੱਤਾ ਗਿਆ ਹੈ। ਇਸ ਨਾਲ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਨਾਮ ਲੈਣ ਵਾਲੀਆਂ ਸੰਗਤਾਂ ਦੇ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ, ” *ਕਿਉਂਕਿ ਸ੍ਰੀ ਗੁਰੂ ਨਾਭਾ ਦਾਸ ਜੀ ਦੇ ਨਾਂ ਤੇ ਬਣਨ ਵਾਲਾ ਇਹ ਚੌਂਕ ਪੰਜਾਬ ਦਾ ਪਹਿਲਾ ਚੌਂਕ ਹੈ।* ” ਪਿਛਲੇ ਦਿਨੀ ਸੰਤ ਸ਼੍ਰੋਮਣੀ ਸ਼੍ਰੀ ਗੁਰੂ ਨਾਭਾ ਦਾਸ ਵੈਲਫੇਅਰ ਮਹਾਸਮਤੀ ਪੰਜਾਬ ਨੇ ਇਸ ਸਬੰਧੀ ਇੱਕ ਬੇਨਤੀ ਪੱਤਰ ਮਿਉਂਸੀਪਲ ਕਮੇਟੀ ਦੀਨਾਨਗਰ ਦੇ ਪ੍ਰਧਾਨ ਸ੍ਰੀ ਪਰਮਿੰਦਰ ਸਿੰਘ ਨੀਟੂ ਚੌਹਾਨ ਜੀ ਨੂੰ ਦਿੱਤਾ। ਜਿਸ ਉਪਰ ਕਾਰਵਾਈ ਕਰਦਿਆਂ ਹੋਇਆਂ ਮਿਉਂਸੀਪਲ ਕਮੇਟੀ ਦੀਨਾਨਗਰ ਨੇ ਇਸ ਚੌਂਕ ਨੂੰ ਸਰਬ ਸਹਿਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਬਹੁਤ ਜਲਦ ਇਸ ਸਬੰਧੀ ਇੱਕ ਸੁੰਦਰ ਚੌਂਕ ਦਾ ਨਕਸ਼ਾ ਤਿਆਰ ਕਰਕੇ ਬਣਾਇਆ ਜਾਏਗਾ ।ਆਪ ਸਭ ਨੂੰ ਜਾਣਕਾਰੀ ਹੋਵੇਗੀ ਕਿ ਇਸ ਚੌਂਕ ਤੋਂ ਦੋ ਕਿਲੋਮੀਟਰ ਹੀ ਸ੍ਰੀ ਗੁਰੂ ਨਾਭਾ ਦਾਸ ਜੀ ਦਾ “ਇੰਟਰਨੈਸ਼ਨਲ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਜੀ ਮੰਦਰ” ਤਿਆਰ ਹੋ ਰਿਹਾ ਹੈ ਉਹ ਵੀ ਸ਼੍ਰੀਮਤੀ ਅਰੁਨਾ ਚੌਧਰੀ ਜੀ ਅਤੇ ਬਾਊ ਸ਼੍ਰੀ ਅਸ਼ੋਕ ਚੌਧਰੀ ਜੀ ਦੀ ਹੀ ਦੇਣ ਹੈ। ਅੱਜ ਉਹਨਾਂ ਨੂੰ ਧੰਨਵਾਦ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਉਚੇਚੇ ਤੌਰ ਤੇ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਵੈਲਫੇਅਰ ਮਹਾਸੰਮਤੀ ਪੰਜਾਬ ਦੀ ਕੋਰ ਕਮੇਟੀ ਆਪਣੇ ਪੰਜਾਬ ਪ੍ਰਧਾਨ ਸ੍ਰੀ ਵਿਜੇ ਕੁਮਾਰ ਚਾਂਡਲ ਜੀ ਦੀ ਪ੍ਰਧਾਨਗੀ ਹੇਠ ਬਾਊ ਅਸ਼ੋਕ ਚੌਧਰੀ ਤੇ ਸ਼੍ਰੀਮਤੀ ਅਰੁਨਾ ਚੌਧਰੀ ਜੀ ਨੂੰ ਧੰਨਵਾਦ ਕਰਨ ਲਈ ਮਿਲੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਉਹਨਾ ਦਾ ਮੁੰਹ ਮਿਠਾ ਕਰਵਾਇਆ। ਖੁਸ਼ੀ ਵਿੱਚ ਗੁਰੂ ਸੇਵਕਾਂ ਨੂੰ ਬਰਫੀ ਦਾ ਪ੍ਰਸ਼ਾਦ ਵੰਡਿਆ। ਇਸ ਮੌਕੇ ਮਹਾ ਸਮਤੀ ਦੇ ਚੇਅਰਮੈਨ ਸ਼੍ਰੀ ਅਸ਼ਵਨੀ ਕੌਂਟਾ ਲੈਕਚਰਾਰ , ਵਾਈਸ ਪ੍ਰਧਾਨ ਬਲਕਾਰ ਚੰਦ ਅਵਾਂਖਾ ,ਜਨਰਲ ਸੈਕਟਰੀ ਤਰਸੇਮ ਕੋਠੇ ਮਜੀਠੀ ਕੈਸ਼ੀਅਰ ਮੁਕੇਸ਼ ਕੌਟਾ, ਰਵੀ ਮੰਗਲਾ ਮੀਡੀਆ ਪ੍ਰਭਾਰੀ, ਰਜਿੰਦਰ ਪਾਹੜਾ ਪ੍ਰੈਸ, ਰਮੇਸ਼ ਭਜੂਰਾ ਸਰਪ੍ਰਸਤ, ਜ਼ਿਲ੍ਹਾ ਪ੍ਰਧਾਨ ਸੁਭਾਸ਼ ਕੈਰੇ,ਸਰਪ੍ਰਸਤ ਤਿਲਕ ਰਾਜ ਪਾਹੜਾ , ਰਾਕੇਸ਼ ਕਾਲਾ ਪ੍ਰਧਾਨ ਅਵਾਖਾ, ਅਮਰਜੀਤ ਕੌਂਟਾ, ਪ੍ਰੇਮ ਮਲੂਕ ਮਟਮ ,ਧਰਮਪਾਲ ਕੇਸੋਪੁਰ ,ਅਸ਼ੋਕ ਕੁਮਾਰ ਮੈਨੇਜਰ ,ਵਿਸ਼ਾਲ ਚਾਂਡਲ ਯੂਥ ਪ੍ਰਧਾਨ ਪੰਜਾਬ, ਰਿਸ਼ੀ ਚੰਦਰ ਆਡਿਟ, ਆਦਿ ਹਾਜ਼ਰ ਸਨ।