ਮੁਲਾਜ਼ਮ ਮਾਰੂ ਨੀਤੀਆਂ ਦੇ ਕਾਰਣ ਪੰਜਾਬ ਸਰਕਾਰ ਤਿੰਨ ਸੀਟਾਂ ਤੇ ਸਿਮਟੀ :- ਬਾਬਾ ਗੁਰਦੀਪ ਸਿੰਘ ਪ੍ਰਧਾਨ ਕਰਮਚਾਰੀ ਦਲ
ਸੈਟਰ ਜ਼ੋਨ ਲੁਧਿਆਣਾ ਬਿਜਲੀਬੋਰਡ ਨੇ ਕਿਹਾ ਕਿ ਪੰਜਾਬ ਸਰਕਾਰ ਸੱਤਾ ਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਕੀਤੇ ਵਾਦਿਆ ਨੂੰ ਪੂਰਾ ਕਰਣ ਵਿੱਚ ਕੋਈ ਰੁਚੀ ਨਹੀਂ ਦਿਖਾਈ ਜਿਸ ਕਾਰਣ ਤਿੰਨ ਸੀਟਾਂ ਤੱਕ ਸਿਮਟ ਕੇ ਰਹਿ ਗਈ । ਸੱਤਾ ਚ ਆਉਣ ਪਹਿਲਾਂ ਮੁਲਾਜ਼ਮਾਂ ਨਾਲ ਵਾਦੇ ਕੀਤੇ ਧਰਨੇ ਨਹੀ ਲਾਉਣੇ ਪੈਣੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਡੀ ਏ ਸਮੇਂ ਸਿਰ ਮਿਲੇਗਾ ਪ੍ਰੰਤੂ ਸਰਕਾਰ ਨੇ ਡੀ ਏ ਦੀਆਂ ਕਿਸ਼ਤਾਂ ਸਮੇਂ ਸਿਰ ਨਹੀਂ ਦਿੱਤੀਆਂ ਪਾਵਰ ਕਾਮ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਤੇ ਪੈਨਸ਼ਨਰਜ ਮੁਲਾਜ਼ਮਾਂ ਵੀ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਰਹੇ ਸਰਕਾਰ ਨੇ ਉਹਨਾਂ ਦੀ ਕੋਈ ਸਾਰ ਨਹੀਂ ਲਈ ਹੁਣ ਵੀ ਸਰਕਾਰ ਨੂੰ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਨਾਲ ਮੀਟਿੰਗ ਕਰਕੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਣੇ ਚਾਹੀਦੇ ਜੇ ਸਰਕਾਰ ਇਸ ਤਰਾਂ ਹੀ ਕਰਦੀ ਹੈ ਤਾਂ ਪਿਛਲੀਆਂ ਸਰਕਾਰਾਂ ਬਾਦਲ ਹੋਣ ਜਾਂ ਕਾਂਗਰਸ ਵਾਂਗ ਹੀ ਹਾਲ ਹੋਵੇਗਾਂ
![]()