Home Punjab Ludhiana RTA Organized Traffic Awareness Camp at Jalandhar Bypass- ਆਰ.ਟੀ.ਏ. ਵਲੋਂ ਜਲੰਧਰ ਬਾਈਪਾਸ...

RTA Organized Traffic Awareness Camp at Jalandhar Bypass- ਆਰ.ਟੀ.ਏ. ਵਲੋਂ ਜਲੰਧਰ ਬਾਈਪਾਸ ਵਿਖੇ ਟ੍ਰੈਫਿਕ ਜਾਗਰੂਕਤਾ ਕੈਂਪ ਆਯੋਜਿਤ

136
0

ਆਰ.ਟੀ.ਏ. ਵਲੋਂ ਜਲੰਧਰ ਬਾਈਪਾਸ ਵਿਖੇ ਟ੍ਰੈਫਿਕ ਜਾਗਰੂਕਤਾ ਕੈਂਪ ਆਯੋਜਿਤ

ਲੁਧਿਆਣਾ,07ਦਸੰਬਰ-ਸਕੱਤਰ,ਰਿਜ਼ਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਲੁਧਿਆਣਾ ਸ਼੍ਰੀ ਰਨਦੀਪ ਸਿੰਘ ਹੀਰ ਦੀ ਅਗੁਵਾਈ ਵਿੱਚ ਸਥਾਨਕ ਜਲੰਧਰ ਬਾਈਪਾਸ, ਟਾਇਗਰ ਸਫਾਰੀ ਦੇ ਸਾਹਮਣੇ ਪਾਸਿੰਗ ਵਾਲੀ ਜਗ੍ਹਾ ‘ਤੇ ਟ੍ਰੈਫਿਕ ਜਾਗਰੂਕਤਾ ਕੈਂਪ ਲਗਾਇਆ ਗਿਆ।

ਸਕੱਤਰ, ਆਰ.ਟੀ.ਏ. ਸ੍ਰੀ ਰਨਦੀਪ ਸਿੰਘ ਹੀਰ ਵਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸਵੇਰ ਸਮੇ ਲੱਗੇ ਕੈਂਪ ਦੌਰਾਨ ਮੌਕੇ ‘ਤੇ ਹਾਜ਼ਰ ਡਰਾਇਵਰਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਆਉਣ ਵਾਲੇ ਧੁੰਦ ਦੇ ਮੌਸਮ ਵਿੱਚ ਗੱਡੀਆਂ ਨੂੰ ਧੀਮੀ ਰਫਤਾਰ ਨਾਲ ਚਲਾਉੁਣ ਲਈ ਕਿਹਾ ਗਿਆ ਤਾਂ ਜੋ ਕਿਸੇ ਵੀ ਅਣਸੁਖਾਂਵੀ ਘਟਨਾ ਤੋਂ ਬਚਿਆ ਜਾ ਸਕੇ।
ਇਸ ਤੋਂ ਇਲਾਵਾ ਪਾਸਿੰਗ ਵਾਲੇ ਸਥਾਨ ‘ਤੇ ਹਾਜ਼ਰ ਗੱਡੀਆਂ ‘ਤੇ ਰਿਫਲੈਕਟਰ ਲਗਾਏ ਗਏ ਅਤੇ ਰਿਫਲੈਕਟਿਵ ਟੇਪਾਂ ਵੀ ਵੰਡੀਆਂ ਗਈਆਂ ਤਾਂ ਜੋ ਧੁੰਦ ਦੇ ਮੌਸਮ ਅਤੇ ਹਨੇਰੇ ਵਿੱਚ ਚੱਲ ਰਹੇ ਵਾਹਨ ਆਸਾਨੀ ਨਾਲ ਨਜ਼ਰ ਆਉਣ ਅਤੇ ਦੁਰਘਟਨਾਵਾਂ ਦੌਰਾਨ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।

LEAVE A REPLY

Please enter your comment!
Please enter your name here