ਇਨਸਾਨੀਅਤ ਤੇ ਇਮਾਨਦਾਰੀ ਅੱਜ ਵੀ ਜਿੰਦਾ ਹੈ ।
ਵਕੀਲ ਭਾਈਚਾਰੇ ਨੇ ਲੱਭਿਆ ਐਪਲ ਮੋਬਾਇਲ ਫੋਨ ਕੀਤਾ ਪੁਲਿਸ ਦੇ ਹਵਾਲੇ ।
![]()
ਲੁਧਿਆਣਾ:( ਰਾਜੀਵ ਕੁਮਾਰ ):ਅੱਜ ਦੇ ਚੱਲ ਰਹੇ ਸਮੇਂ ਵਿੱਚ ਇਮਾਨਦਾਰ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਘੱਟ ਲੋਕ ਹਨ ਜੋ ਅਪਣਾ ਜੀਵਨ ਇਮਾਨਦਾਰੀ ਨਾਲ ਜੀਂਦੇ ਹਨ ਪਰ ਇਸ ਦੀ ਮਿਸਾਲ ਲੁਧਿਆਣਾ ਦੇ ਕੁਝ ਵਕੀਲ ਭਾਈਚਾਰੇ ਨਾਲ ਸਬੰਧਤ ਨੋਜਵਾਨਾਂ ਨੇ ਕਾਇਮ ਕੀਤੀ ਜਦੋਂ ਉਹਨਾਂ ਦੇ ਇੱਕ ਸਾਥੀ ਨੂੰ ਮਹਿੰਗਾ ਐਪਲ ਮਾਰਕਾ ਆਈਫੋਨ -14 ਡਿੱਗਿਆ ਮਿਲਦਾ ਹੈ ਤਾਂ ਉਸ ਦੇ ਮਾਲਕ ਦੀ ਭਾਲ ਕਰਦੇ ਹਨ ਪਰ ਉਸਦਾ ਕੁਝ ਪਤਾ ਨੀ ਲੱਗਿਆ ਜਿਸ ਦੀ ਜਾਣਕਾਰੀ ਪੰਜਾਬ ਪੁਲਿਸ ਦੇ ਡੀ.ਜੀ.ਪੀ. ਨੂੰ ਵਕੀਲ ਭਾਈਚਾਰੇ ਵੱਲੋਂ ਈ-ਮੇਲ ਰਾਹੀਂ ਦਿੱਤੀ ਗਈ ਅਤੇ ਉਸ ਮੋਬਾਇਲ ਫੋਨ ਨੂੰ ਲੁਧਿਆਣਾ ਪੁਲਿਸ ਦੇ ਡੀ.ਸੀ.ਪੀ.(ਦਿਹਾਤੀ) ਜਸਕਿਰਨਜੀਤ ਸਿੰਘ ਤੇਜਾ ਨੂੰ ਸੋਂਪ ਦਿੱਤਾ ਗਿਆ ਤਾਂ ਕਿ ਪੁਲਿਸ ਰਾਹੀਂ ਉਸ ਮੋਬਾਇਲ ਫੋਨ ਦਾ ਅਸਲ ਮਾਲਕ ਮਿਲ ਸਕੇ।ਇਸ ਮੋਕੇ ਏ.ਸੀ.ਪੀ ਸੰਦੀਪ ਵਡੇਰਾ ਵੀ ਮੌਜੂਦ ਸਨ।
![]()
![]()
![]()
#Humanity and honesty are still alive today.
![]()