ਪਾਵਰਕਾਮ ਆਊਟਸੋਰਸਿੰਗ ਸਪੋਰਟ ਵਿਂਗ ਮੀਟਰ ਰੀਡਰ ਯੂਨੀਅਨ ਲੁਧਿਆਣਾ (ਪੰਜਾਬ) ਵੱਲੋਂ ਚੀਫ ਇੰਜੀਨੀਅਰ ਜਸਦੇਵ ਸਿੰਘ ਹਾਂਸ ਨੂੰ ਸੌਂਪਿਆ ਗਿਆ
ਮੰਗ ਪੱਤਰ ।
ਪੰਜਾਬ ਵਿੱਚ 2200 ਦੇ ਕਰੀਬ ਮੀਟਰ ਰੀਡਰਾਂ ਅਤੇ ਸੁਪਰਵਾਈਜ਼ਰਾਂ ਨੇ ਹੜਤਾਲ ਦਾ ਕੀਤਾ ਐਲਾਨ
![]()
ਲੁਧਿਆਣਾ ਜ਼ਿਲ੍ਹੇ ਦੀ ਯੂਨੀਅਨ ਦੇ ਆਗੂਆਂ ਨੇ ਕੀਆ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਤਦ ਤੱਕ ਕਰਮਚਾਰੀ ਕੰਮ ‘ਤੇ ਵਾਪਸ ਨਹੀਂ ਲੌਟਣਗੇ।
ਲੁਧਿਆਣਾ, 18 ਮਈ 2026: ਰਾਜੀਵ ਕੁਮਾਰ – ਕ੍ਰਾਈਮ ਟ੍ਰੈਕਰਸ ਰਿਪੋਰਟ – ਪਾਵਰ ਕਾਮ ਆਊਟਸੋਰਸ ਸਪੋਟ ਬਿਲਿੰਗ ਮੀਟਰ ਰੀਡਰ ਯੂਨੀਅਨ (ਪੰਜਾਬ) ਵੱਲੋਂ ਅੱਜ ਲੁਧਿਆਣਾ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੀ ਅਗਵਾਈ ਪ੍ਰਧਾਨ ਭੁਪਿੰਦਰ ਸਿੰਘ ਨੇ ਕੀਤੀ। ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਯੂਨੀਅਨ ਆਗੂਆਂ ਨੇ ਕੀਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨਾਲ ਸੰਬੰਧਿਤ ਪੰਜਾਬ ਭਰ ਦੇ ਲਗਭਗ 2200 ਮੀਟਰ ਰੀਡਰਾਂ ਅਤੇ ਸੁਪਰਵਾਈਜ਼ਰਾਂ ਨੇ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਅਤੇ ਅੱਜ ਪਾਵਰਕਾਮ ਆਊਟਸੋਰਸਿੰਗ ਸਪੋਰਟ ਵਿਂਗ ਮੀਟਰ ਰੀਡਰ ਯੂਨੀਅਨ ਲੁਧਿਆਣਾ (ਪੰਜਾਬ) ਵੱਲੋਂ ਚੀਫ ਇੰਜੀਨੀਅਰ ਜਸਦੇਵ ਸਿੰਘ ਹਾਂਸ ਨੂੰ ਮੰਗ ਪੱਤਰ ਸੌਂਪਿਆ ਗਿਆ।
🔵 ਯੂਨੀਅਨ ਆਗੂਆਂ ਨੇ ਦੱਸਿਆ ਕਿ ਮੀਟਰ ਰੀਡਰ ਅਤੇ ਸੁਪਰਵਾਈਜ਼ਰ ਦਿਨ-ਰਾਤ ਮਿਹਨਤ ਕਰਕੇ ਵਿਭਾਗ ਦੀਆਂ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾ ਰਹੇ ਹਨ, ਪਰੰਤੂ ਉਨ੍ਹਾਂ ਨੂੰ ਬਣਦਾ ਸਨਮਾਨ ਅਤੇ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ।
🔵 ਪ੍ਰਧਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਸੁਪਰਵਾਈਜ਼ਰਾਂ ਅਤੇ ਮੀਟਰ ਰੀਡਰਾਂ ਨੂੰ ਮਹਿਕਮੇ ਅਧੀਨ ਨਹੀਂ ਲਿਆ ਜਾਂਦਾ, ਉਦੋਂ ਤੱਕ ਕੰਮ ਬੰਦ ਰਹੇਗਾ। ਉਨ੍ਹਾਂ ਮੰਗ ਕੀਤੀ ਕਿ ਠੇਕਾ ਸਿਸਟਮ ਨੂੰ ਖਤਮ ਕਰਕੇ ਸਾਰੇ ਕਰਮਚਾਰੀਆਂ ਨੂੰ ਸਿੱਧੇ ਤੌਰ ‘ਤੇ ਮਹਿਕਮੇ ਅਧੀਨ ਲਿਆਂਦਾ ਜਾਵੇ।
🔵 ਲੁਧਿਆਣਾ ਜ਼ਿਲ੍ਹੇ ਦੀ ਯੂਨੀਅਨ ਦੇ ਆਗੂਆਂ ਨੇ ਕੀਆ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਤਦ ਤੱਕ ਕਰਮਚਾਰੀ ਕੰਮ ‘ਤੇ ਵਾਪਸ ਨਹੀਂ ਲੌਟਣਗੇ। ਉਨ੍ਹਾਂ ਕਿਹਾ ਕਿ ਕਰਮਚਾਰੀ ਪਿਛਲੇ ਲੰਬੇ ਸਮੇਂ ਤੋਂ ਘੱਟ ਤਨਖਾਹ ‘ਤੇ ਕੰਮ ਕਰ ਰਹੇ ਹਨ ਅਤੇ ਵਿਭਾਗ ਵੱਲੋਂ ਪੱਕੀ ਨੌਕਰੀ ਦੇ ਭਰੋਸੇ ਦੇ ਬਾਵਜੂਦ ਅਜੇ ਤੱਕ ਕੋਈ ਢੁੱਕਵਾਂ ਫੈਸਲਾ ਨਹੀਂ ਲਿਆ ਗਿਆ।
ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਮੀਟਰ ਰੀਡਰਾਂ ਅਤੇ ਸੁਪਰਵਾਈਜ਼ਰਾਂ ਨਾਲ ਕਈ ਵਾਰ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਕਰਮਚਾਰੀਆਂ ਨੂੰ ਪੱਕਾ ਕਰਨ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ।
🔵 ਇਸ ਮੌਕੇ ਤੇ ਭੁਪਿੰਦਰ ਸਿੰਘ ਪ੍ਰਧਾਨ, ਕਰਮਜੀਤ ਸਿੰਘ, ਗੌਰਵ ਸ਼ਰਮਾ, ਲਖਵਿੰਦਰ ਸਿੰਘ ਸੌਰਵ ਸਲੂਜਾ, ਲੁਧਿਆਣਾ ਪਾਵਰ ਕਾਮ ਆਉਟਸੋਰਸ ਸਪੋਟ ਬਿਲਿੰਗ ਸੁਪਰਵਾਈਜ਼ਰ ਅਤੇ ਮੀਟਰ ਰੀਡਰ ਯੂਨੀਅਨ (ਪੰਜਾਬ) ਮੌਜੂਦ ਰਹੇ ।
🔴 ਇਸ ਮੌਕੇ ਚੀਫ ਇੰਜੀਨੀਅਰ ਜਸਦੇਵ ਸਿੰਘ ਹਾਂਸ ਨੇ ਕਿਹਾ ਕਿ ਮੀਟਰ ਰੀਡਰਾਂ ਅਤੇ ਸੁਪਰਵਾਈਜ਼ਰਾਂ ਵੱਲੋਂ ਦਿੱਤਾ ਗਿਆ ਮੰਗ ਪੱਤਰ ਮੁੱਖ ਦਫ਼ਤਰ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ।
![]()
![]()
![]()
ਭੁਪਿੰਦਰ ਸਿੰਘ ( ਪ੍ਰਧਾਨ ਲੁਧਿਆਣਾ )
ਪਾਵਰ ਕਾਮ ਆਊਟਸੋਰਸ ਸਪੋਟ ਬਿਲਿੰਗ ਸੁਪਰਵਾਈਜ਼ਰ ਅਤੇ ਮੀਟਰ ਰੀਡਰ ਯੂਨੀਅਨ
![]()
![]()
Report By _ Rajiv Kumar _ Editor in Chief _ Crime Trackers 24×7 National Web TV _ News Channel & Web Portal
![]()