Home Punjab Ludhiana ਸੰਤ ਗਰੀਨ ਵੈਲਫੇਅਰ ਸੋਸਾਇਟੀ ਦੀ ਅਹਿਮ ਮੀਟਿੰਗ, ਕਲੋਨੀ ਦੇ ਸੁਧਾਰ ਅਤੇ ਵਿਕਾਸ...

ਸੰਤ ਗਰੀਨ ਵੈਲਫੇਅਰ ਸੋਸਾਇਟੀ ਦੀ ਅਹਿਮ ਮੀਟਿੰਗ, ਕਲੋਨੀ ਦੇ ਸੁਧਾਰ ਅਤੇ ਵਿਕਾਸ ਬਾਰੇ ਹੋਈ ਚਰਚਾ

43
0

Important meeting of Sant Green Welfare Society, discussion on the improvement and development of the colony

ਸੰਤ ਗਰੀਨ ਵੈਲਫੇਅਰ ਸੋਸਾਇਟੀ ਦੀ ਅਹਿਮ ਮੀਟਿੰਗ, ਕਲੋਨੀ ਦੇ ਸੁਧਾਰ ਅਤੇ ਵਿਕਾਸ ਬਾਰੇ ਹੋਈ ਚਰਚਾ

ਲੁਧਿਆਣਾ ( ਤੁਸ਼ਾਰ ਆਰ .ਕੇ )। ਪਿੰਡ ਸੰਗੋਵਾਲ ਸਥਿਤ ਸੰਤ ਗਰੀਨ ਇਨਕਲੇਵ ਵਿਖੇ ਕਾਲੀ ਮਾਤਾ ਮੰਦਰ ਵਿੱਚ ਸੰਤ ਗਰੀਨ ਵੈਲਫੇਅਰ ਸੋਸਾਇਟੀ ਵੱਲੋਂ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੌਰਾਨ ਕਲੋਨੀ ਦੇ ਭਵਿੱਖੀ ਵਿਕਾਸ ਅਤੇ ਸੁਧਾਰ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।ਮੀਟਿੰਗ ਵਿੱਚ ਕਲੋਨੀ ਦੀ ਬਿਹਤਰੀ, ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਅਤੇ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਸੋਸਾਇਟੀ ਦੇ ਮੈਂਬਰਾਂ ਨੇ ਕਲੋਨੀ ਦੇ ਵਿਕਾਸ ਲਈ ਆਪਸੀ ਸਹਿਯੋਗ ਅਤੇ ਏਕਤਾ ਨਾਲ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਸਨੀਕਾਂ ਦੇ ਸਹਿਯੋਗ ਨਾਲ ਕਲੋਨੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਸੁਧਾਰ ਕਾਰਜਾਂ ਨੂੰ ਅੱਗੇ ਵਧਾਉਣ ਲਈ ਸਾਂਝੇ ਯਤਨ ਕੀਤੇ ਜਾਣਗੇ।ਸੋਸਾਇਟੀ ਦਾ ਮੁੱਖ ਉਦੇਸ਼ ਕਲੋਨੀ ਦਾ ਸਰਵਪੱਖੀ ਵਿਕਾਸ ਕਰਨਾ, ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਉਠਾਉਣਾ ਅਤੇ ਇਲਾਕੇ ਵਿੱਚ ਸਾਫ਼-ਸੁਥਰਾ, ਸੁਰੱਖਿਅਤ ਤੇ ਸੁਖਾਵਾਂ ਮਾਹੌਲ ਬਣਾਉਣ ਲਈ ਯਤਨ ਕਰਨਾ ਹੈ।ਇਸ ਮੀਟਿੰਗ ਵਿੱਚ ਮਹੇਸ਼ ਕੁਮਾਰ,ਸੰਜੇ ਸ਼ਰਮਾ, ਗੁਰਪ੍ਰੀਤ ਸਿੰਘ, ਪ੍ਰਦੀਪ ਕੌਰ, ਕੁਲਜੀਤ ਸਿੰਘ, ਮਨਜੀਤ ਸਿੰਘ (ਬਾਬਾ ਜੀ )ਸਤਨਾਮ ਸਿੰਘ, ਨਵਜੋਤ ਸਿੰਘ, ਈਸ਼ਵਰਦੀਪ ਸਿੰਘ, ਗਗਨਦੀਪ ਸਿੰਘ, ਬਲਬੀਰ ਸਿੰਘ ਮਨਜੀਤ ਸਿੰਘ, ਅਤੇ ਪ੍ਰਿੰਸ ਚੋਪੜਾ,ਰਾਮ ਪ੍ਰਕਾਸ਼,ਸੁਮਨ ਦੇਵੀ,,ਸਮੇਤ ਹੋਰ ਮੈਂਬਰ ਮੌਜੂਦ ਰਹੇ। 

 

LEAVE A REPLY

Please enter your comment!
Please enter your name here