ਵਿਧਾਇਕ ਸਿੱਧੂ ਨੇ ਮਨਾਇਆ ਡਾਕਟਰ ਭੈਣਾਂ ਨਾਲ ‘ਰੱਖੜੀ’ ਦਾ ਤਿਉਂਹਾਰ
– ਸਮਾਜ ਸੇਵਾ ‘ਚ ਲੱਗੀਆਂ ਭੈਣਾਂ ਦੀ ਸੁਰੱਖਿਆ ਅਤੇ ਸਨਮਾਨ ਦੀ ਰਾਖੀ ਲਈ ਵਚਨਬੱਧ – ਕੁਲਵੰਤ ਸਿੰਘ ਸਿੱਧੂ
![]()
ਲੁਧਿਆਣਾ, 19 ਅਗਸਤ – ਭੈਣ ਅਤੇ ਭਰਾ ਦੇ ਅਥਾਹ ਪਿਆਰ ਦਾ ਪ੍ਰਤੀਕ ‘ਰੱਖੜੀ’ ਦੇ ਤਿਉਂਹਾਰ ਮੌਕੇ, ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ‘ਆਮ ਆਦਮੀ ਕਲੀਨਿਕ’ ਵਿਖੇ ਡਾਕਟਰ ਭੈਣਾਂ ਤੋਂ ਰੱਖੜੀ ਬੰਨ ਤਿਉਂਹਾਰ ਮਨਾਇਆ। ਵਿਧਾਇਕ ਸਿੱਧੂ ਵੱਲੋਂ ਡਾਕਟਰ ਭੈਣਾਂ ਦੀ ਸੁਰੱਖਿਆ ਅਤੇ ਸਨਮਾਨ ਪ੍ਰਤੀ ਆਪਣੀ ਅਟੱਲ ਵਚਨਬੱਧਤਾ ਨੂੰ ਦੁਹਰਾਇਆ।
ਵਿਧਾਇਕ ਸਿੱਧੂ ਨੇ ਕਿਹਾ ਕਿ ਉਨ੍ਹਾਂ ਸਿਰਫ਼ ਇੱਕ ਤਿਉਹਾਰ ਹੀ ਨਹੀਂ ਮਨਾਇਆ ਸਗੋਂ ਅਜਿਹੇ ਲੋਕਾਂ ਨਾਲ ਆਢਾ ਲੈਣ ਦਾ ਪ੍ਰਣ ਲਿਆ ਜਿੱਥੇ ਔਰਤਾਂ, ਖਾਸ ਕਰਕੇ ਸਾਡੀਆਂ ਉਹ ਧੀਆਂ-ਭੈਣਾਂ ਜੋ ਦੂਜਿਆਂ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰਦੀਆਂ ਹਨ, ਭੈਅ ਮੁਕਤ ਹੋ ਕੇ ਆਪਣੀ ਡਿਊਟੀ ਨਿਭਾਉਣ।
ਉਨ੍ਹਾਂ ਹਾਲ ਹੀ ਵਿੱਚ ਕੋਲਕਤਾ ਵਿਖੇ ਵਾਪਰੀ ਬਲਾਤਕਾਰ ਦੀ ਮੰਦਭਾਗੀ ਘਟਨਾ ਦਾ ਜ਼ਿਕਰ ਕਰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਸ ਘਿਨਾਉਣੇ ਕਾਰੇ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਚਲਾਉਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਮਿਸਾਲੀ ਸਜਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਕੋਈ ਵੀ ਸਮਾਜ ਵਿਰੋਧੀ ਅਨਸਰ ਦੁਬਾਰਾ ਅਜਿਹੀ ਘਿਨੌਣੀ ਹਰਕਤ ਬਾਰੇ ਸੋਚ ਵੀ ਨਾ ਸਕੇ।
![]()
MLA Sidhu celebrated ‘Rakhdi’ festival with doctor sisters – Committed to protecting the safety and dignity of sisters engaged in social service – Kulwant Singh Sidhu
![]()