ਗਊ ਮਾਤਾ ਦੀ ਹੱਤਿਆ ਕਰਨ ਵਾਲੇ ਤੇ ਕੀਤਾ ਜਾਵੇ 302 ਦਾ ਮੁਕੱਦਮਾ ਦਰਜ਼ – ਸਾਹਿਲ ਗੋਇਲ
ਜਲਦ ਹੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ
ਲੁਧਿਆਣਾ( ਰਾਜੀਵ ਕੁਮਾਰ )ਵਿਸ਼ਵ ਹਿੰਦੂ ਰਾਸ਼ਟਰ ਪ੍ਰੀਸ਼ਦ ਦੇ ਰਾਸ਼ਟਰੀ ਸੰਗਠਨ ਮੰਤਰੀ ਅਤੇ ਹਿੰਦੂ ਤਖਤ ਦੇ ਪੰਜਾਬ ਪ੍ਰਧਾਨ ਸਾਹਿਲ ਗੋਇਲ ਦੀ ਅਗਵਾਈ ਹੇਠ ਪੂਰੇ ਪੰਜਾਬ ਭਰ ਵਿਚ ਗਊ ਮਾਤਾ ਦੇ ਹਤਿਆਰਿਆਂ ਨੂੰ ਸਜ਼ਾ ਦਿਵਾਉਣ ਲਈ ਇੱਕ ਯਾਤਰਾ ਕੱਢੀ ਜਾਵੇਗੀ ਹਿੰਦੂ ਤਖਤ ਦੇ ਪੰਜਾਬ ਪ੍ਰਧਾਨ ਸਾਹਿਲ ਗੋਇਲ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਹੈ ਕੀਤੀ ਹੈ ਕਿ ਗਊ ਮਾਤਾ ਨੂੰ ਰਾਸ਼ਟਰੀ ਗਊ ਮਾਤਾ ਦਾ ਦਰਜਾ ਦਿੱਤਾ ਜਾਏ ਤੇ ਗਊ ਹੱਤਿਆ ਕਰਨ ਵਾਲੇ ਤੇ 302 ਕਾ ਮੁਕਦਮਾ ਦਰਜ ਕੀਤਾ ਜਾਵੇ।ਸਾਹਿਲ ਗੋਇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਲਦ ਹੀ ਇਸ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਇਸ ਸਬੰਧੀ ਮੰਗ ਪੱਤਰ ਦਿੱਤਾ ਜਾਵੇਗਾ।