Home Jai Maa Vaishnu Welfare Club 19th Vishal Bhagwati Jagran ਜੈ ਮਾਂ ਵੈਸ਼ਨੂੰ ਵੈਲਫੇਅਰ ਕਲੱਬ ਵੱਲੋਂ 19ਵੇਂ ਵਿਸ਼ਾਲ ਭਗਵਤੀ ਜਾਗਰਣ ਸਬੰਧੀ ਕਰਵਾਇਆ...

ਜੈ ਮਾਂ ਵੈਸ਼ਨੂੰ ਵੈਲਫੇਅਰ ਕਲੱਬ ਵੱਲੋਂ 19ਵੇਂ ਵਿਸ਼ਾਲ ਭਗਵਤੀ ਜਾਗਰਣ ਸਬੰਧੀ ਕਰਵਾਇਆ ਗਿਆ ਭੂਮੀ ਪੂਜਣ

29
0

ਜੈ ਮਾਂ ਵੈਸ਼ਨੂੰ ਵੈਲਫੇਅਰ ਕਲੱਬ ਵੱਲੋਂ 19ਵੇਂ ਵਿਸ਼ਾਲ ਭਗਵਤੀ ਜਾਗਰਣ ਸਬੰਧੀ ਕਰਵਾਇਆ ਗਿਆ ਭੂਮੀ ਪੂਜਣ

ਲੁਧਿਆਣਾ: ( ਤੁਸ਼ਾਰ )ਮੈਨ ਮਾਰਕੀਟ, ਚਿਮਨੀ ਰੋਡ, ਸ਼ਿਮਲਾਪੁਰੀ, ਲੁਧਿਆਣਾ ਵਿਖੇ ਜੈ ਮਾਂ ਵੈਸ਼ਨੂੰ ਵੈਲਫੇਅਰ ਕਲੱਬ ਵੱਲੋਂ 19ਵੇਂ ਵਿਸ਼ਾਲ ਭਗਵਤੀ ਜਾਗਰਣ ਦੇ ਸਬੰਧ ਵਿੱਚ ਵਿਧੀ-ਵਿਧਾਨ ਨਾਲ ਭੂਮੀ ਪੂਜਣ ਕਰਵਾਇਆ ਗਿਆ। ਇਸ ਮੌਕੇ ਕਲੱਬ ਮੈਂਬਰਾਂ ਅਤੇ ਸ਼ਰਧਾਲੂਆਂ ਵੱਲੋਂ ਪੂਰੀ ਸ਼ਰਧਾ ਨਾਲ ਪੂਜਾ-ਅਰਚਨਾ ਕੀਤੀ ਗਈ ਅਤੇ ਜਗਤ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਤੇ ਸਮਰਿੱਧੀ ਲਈ ਪ੍ਰਾਰਥਨਾ ਕੀਤੀ ਗਈ। ਭੂਮੀ ਪੂਜਣ ਦੌਰਾਨ ਮਾਤਾ ਰਾਣੀ ਦੇ ਚਰਨਾਂ ਵਿੱਚ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਅਤੇ ਇਲਾਕਾ ਵਾਸੀਆਂ ਦੇ ਜੀਵਨ ਵਿੱਚ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਬਣੀ ਰਹਿਣ ਲਈ ਅਰਦਾਸ ਕੀਤੀ ਗਈ। ਇਸ ਮੌਕੇ ਮਾਹੌਲ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਭਗਤੀਮਈ ਹੋ ਗਿਆ ਅਤੇ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ।ਇਸ ਮੌਕੇ ਪੰਡਿਤ ਕੇਸ਼ਵ ਜੀ ਤੋਂ ਇਲਾਵਾ ਕਲੱਬ ਮੈਂਬਰ ਜਗਨ ਅਗਰਵਾਲ, ਪ੍ਰਦੀਪ ਕੁਮਾਰ ਬਾਵਾ, ਰਾਜੀਵ ਵਰਮਾ, ਪੁਨੀਤ ਪਾਠਕ, ਅਮਰ ਕੁਮਾਰ, ਨਿਕੇਤ ਕੱਕੜ, ਪੰਕਜ ਸ਼ੁਕਲਾ, ਸਚਿਨ ਕੁਮਾਰ, ਸੋਨੂੰ ਗੁਪਤਾ, ਪਰਵਿੰਦਰ ਸਿੰਘ, ਲਵਲੀ, ਹਰਿੰਦਰ ਸਿੰਘ, ਹਣੀ, ਪੰਕਜ ਕੁਸ਼ਵਾਹਾ, ਨਵਜੋਤ ਸਿੰਘ, ਕ੍ਰਿਸ਼ਨ ਸਮੇਤ ਹੋਰ ਮੈਂਬਰ ਅਤੇ ਸ਼ਰਧਾਲੂ ਹਾਜ਼ਰ ਰਹੇ। ਕਲੱਬ ਮੈਂਬਰਾਂ ਨੇ ਦੱਸਿਆ ਕਿ ਆਉਣ ਵਾਲਾ 19ਵਾਂ ਵਿਸ਼ਾਲ ਭਗਵਤੀ ਜਾਗਰਣ ਪੂਰੀ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਇਆ ਜਾਵੇਗਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here