Home Election BLO Jagmohan Singh ਹੈਡ ਲਈਨ ਲੁਧਿਆਣਾ ਦੇ ਬੂਥ ਨੰਬਰ 51 ਦੇ ਬੀ.ਐਲ.ਓ. ਜਸਵੀਰ ਸਿੰਘ...

ਹੈਡ ਲਈਨ ਲੁਧਿਆਣਾ ਦੇ ਬੂਥ ਨੰਬਰ 51 ਦੇ ਬੀ.ਐਲ.ਓ. ਜਸਵੀਰ ਸਿੰਘ ਅਤੇ ਬੂਥ ਨੰਬਰ 52 ਦੇ ਬੀ.ਐਲ.ਓ. ਜਗਮੋਹਨ ਸਿੰਘ ਵੱਲੋਂ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਤਸਦੀਕ ਅਤੇ ਮੈਪਿੰਗ ਦਾ ਕੀਤਾ ਜਾ ਰਿਆ ਕੰਮ

57
0

ਲੁਧਿਆਣਾ ਦੇ ਬੂਥ ਨੰਬਰ 51 ਦੇ ਬੀ.ਐਲ.ਓ. ਜਸਵੀਰ ਸਿੰਘ ਅਤੇ ਬੂਥ ਨੰਬਰ 52 ਦੇ ਬੀ.ਐਲ.ਓ. ਜਗਮੋਹਨ ਸਿੰਘ ਵੱਲੋਂ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਤਸਦੀਕ ਅਤੇ ਮੈਪਿੰਗ ਦਾ ਕੀਤਾ ਜਾ ਰਿਆ ਕੰਮ

ਲੁਧਿਆਣਾ (ਬਿਊਰੋ ਰਿਪੋਰਟ): ਭਾਰਤ ਚੋਣ ਕਮਿਸ਼ਨ ਦੀ ‘SIR’ ਮੁਹਿੰਮ ਤਹਿਤ ਲੁਧਿਆਣਾ ਦੇ ਬੂਥ ਨੰਬਰ 51 ਦੇ ਬੀ.ਐਲ.ਓ. ਜਸਵੀਰ ਸਿੰਘ ਅਤੇ ਬੂਥ ਨੰਬਰ 52 ਦੇ ਬੀ.ਐਲ.ਓ. ਜਗਮੋਹਨ ਸਿੰਘ ਵੱਲੋਂ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਤਸਦੀਕ ਅਤੇ ਮੈਪਿੰਗ ਦਾ ਕੰਮ ਕੀਤਾ ਜਾ ਰਿਹਾ ਹੈ।

ਇਸ ਮੌਕੇ ਬੀ.ਐਲ.ਓ. ਜਗਮੋਹਨ ਸਿੰਘ ਨੇ ਕਿਹਾ ਕਿ ਸਹੀ, ਪਾਰਦਰਸ਼ੀ ਅਤੇ ਅੱਪਡੇਟ ਵੋਟਰ ਰਿਕਾਰਡ ਤਿਆਰ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ ਅਤੇ ਲੋੜੀਂਦੀ ਜਾਣਕਾਰੀ ਸਹੀ ਅਤੇ ਸਮੇਂ ਸਿਰ ਉਪਲਬਧ ਕਰਵਾਉਣ, ਤਾਂ ਜੋ ਵੋਟਰ ਸੂਚੀਆਂ ਨੂੰ ਹੋਰ ਵੀ ਸਹੀ, ਪਾਰਦਰਸ਼ੀ ਅਤੇ ਭਰੋਸੇਯੋਗ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀ ਇਸ ਵਿਸ਼ੇਸ਼ ਮੁਹਿੰਮ ਦਾ ਉਦੇਸ਼ ਹਰ ਯੋਗ ਵੋਟਰ ਦਾ ਨਾਮ ਵੋਟਰ ਸੂਚੀ ਵਿੱਚ ਸਹੀ ਢੰਗ ਨਾਲ ਦਰਜ ਕਰਨਾ ਅਤੇ ਰਿਕਾਰਡ ਨੂੰ ਅੱਪਡੇਟ ਰੱਖਣਾ ਹੈ। 

 

Report By – Rajiv Kumar 

LEAVE A REPLY

Please enter your comment!
Please enter your name here