Home Cultural ਗੁਰਦਾਸਪੁਰ ਜ਼ਿਲ੍ਹੇ ਦੀ ਸ਼ਾਨ ਮਾਸਟਰ ਰਵੀ ਕੁਮਾਰ ਮੰਗਲਾ ਦੇ 2500 ਦੋਹੜੇ ਪੂਰੇ...

ਗੁਰਦਾਸਪੁਰ ਜ਼ਿਲ੍ਹੇ ਦੀ ਸ਼ਾਨ ਮਾਸਟਰ ਰਵੀ ਕੁਮਾਰ ਮੰਗਲਾ ਦੇ 2500 ਦੋਹੜੇ ਪੂਰੇ ਹੋਣ ਤੇ ਵਿਸ਼ਵ ਸਾਹਿਤਕ ਸਿਤਾਰੇ ਮੰਚ ਤਰਨਤਾਰਨ ਵਲੋਂ ਵਿਸ਼ੇਸ਼ ਤੌਰ ਤੇ ਕੀਤਾ ਸਨਮਾਨਿਤ।

337
0

ਗੁਰਦਾਸਪੁਰ ਜ਼ਿਲ੍ਹੇ ਦੀ ਸ਼ਾਨ ਮਾਸਟਰ ਰਵੀ ਕੁਮਾਰ ਮੰਗਲਾ ਦੇ 2500 ਦੋਹੜੇ ਪੂਰੇ ਹੋਣ ਤੇ ਵਿਸ਼ਵ ਸਾਹਿਤਕ ਸਿਤਾਰੇ ਮੰਚ ਤਰਨਤਾਰਨ ਵਲੋਂ ਵਿਸ਼ੇਸ਼ ਤੌਰ ਤੇ ਕੀਤਾ ਸਨਮਾਨਿਤ।

ਗੁਰਦਾਸਪੁਰ ਪਿਛਲੇ ਦਿਨੀਂ ਵਿਸ਼ਵ ਸਾਹਿਤਕ ਸਿਤਾਰੇ ਮੰਚ ਤਰਨਤਾਰਨ , ਪੰਜਾਬ ਸਾਹਿਤਕ ਮੰਚ ਜਲੰਧਰ ਅਤੇ ਊੜਾ ਐੜਾ ਈੜੀ ਅਦਬੀ ਕਿਰਨਾਂ ਸਾਹਿਤਕ ਮੰਚ ਬਠਿੰਡਾ ਦੇ ਸਹਿਯੋਗ ਨਾਲ ਪ੍ਰੈਸ ਕਲੱਬ ਜਲੰਧਰ ਵਿਖੇ ਇੱਕ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਬਹੁਤ ਹੀ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ।ਜਿਸ ਵਿੱਚ ਪੂਰੇ ਪੰਜਾਬ (ਮਾਝਾ,ਮਾਲਵਾ ਅਤੇ ਦੁਆਬਾ)ਭਰ ਦੇ ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।ਇਸ ਮੌਕੇ ਵਿਸ਼ਵ ਸਾਹਿਤਕ ਸਿਤਾਰੇ ਮੰਚ ਤਰਨਤਾਰਨ ਵਲੋਂ ਉੱਘੀਆਂ ਸਾਹਿਤਕ ਸਖਸ਼ੀਅਤਾਂ ਨੂੰ ਵੱਖ ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ।ਜਿਸ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਸ਼ਾਨ ਸਰਹੱਦੀ ਪਿੰਡ ਦਬੁਰਜੀ ਦੇ ਜੰਮਪਲ ਮਾਸਟਰ ਰਵੀ ਕੁਮਾਰ ਮੰਗਲਾ ਜੀ ਵਲੋਂ ਲਗਾਤਾਰ ਵੱਖ ਵੱਖ ਵਿਸ਼ਿਆਂ ਤੇ ਰਚਿਤ 2500 ਦੋਹੜੇ ਪੂਰੇ ਹੋਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਮਾਸਟਰ ਰਵੀ ਕੁਮਾਰ ਮੰਗਲਾ ਨੇ ਦੱਸਿਆ ਕਿ ਵਿਸ਼ਵ ਸਾਹਿਤਕ ਸਿਤਾਰੇ ਮੰਚ ਤਰਨਤਾਰਨ ਦੇ ਪ੍ਰਧਾਨ ਹਰਭਜ਼ਨ ਭਗਰੱਥ ਅਤੇ ਉਹਨਾਂ ਦੀ ਪੂਰੀ ਟੀਮ ਪਿਛਲੇ ਦੋ ਸਾਲਾਂ ਤੋਂ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਅਤੇ ਵੱਖ ਵੱਖ ਵਿਧਾਵਾਂ ਨੂੰ ਰਚਣ ਵਾਲੇ ਸਾਹਿਤਕਾਰਾਂ,ਵਿਦਵਾਨਾਂ,ਕਲਾ ਪ੍ਰੇਮੀਆਂ, ਵਾਤਾਵਰਨ ਪ੍ਰੇਮੀਆਂ ਅਤੇ ਸਾਹਿਤਕ ਪ੍ਰੇਮੀਆਂ ਨੂੰ ਉਹਨਾਂ ਵਲੋਂ ਕੀਤੇ ਗਏ ਵਿਲੱਖਣ ਕੰਮਾਂ ਦੇ ਲਈ ਲਗਾਤਾਰ ਸਨਮਾਨਿਤ ਕਰ ਰਹੀ ਹੈ। ਇਸੇ ਕੜੀ ਤਹਿਤ ਪ੍ਰੈਸ ਕਲੱਬ ਜਲੰਧਰ ਵਿਖੇ ਕਰਵਾਏ ਗਏ ਇਸ ਕਵੀ ਦਰਬਾਰ ਵਿੱਚ ਉਹਨਾਂ ਵਲੋਂ ਵੱਖ ਵੱਖ ਵਿਸ਼ਿਆਂ ਤੇ ਰਚੇ ਗਏ ਲਗਾਤਾਰ 2500 ਦੋਹੜਿਆਂ ਕਰਕੇ ਇੱਕ ਵਾਰ ਫਿਰ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪਿਛਲੇ ਸਾਲ ਨਵੰਬਰ ਮਹੀਨੇ ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰ ਕਲਾ ਕੇਂਦਰ ਤਰਨਤਾਰਨ ਵਲੋਂ ਉਹਨਾਂ ਨੂੰ ਲੋਕ ਕਵੀ ਸੰਤ ਰਾਮ ਉਦਾਸੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਸੀ। ਹੁਣ ਤੱਕ ਇਹ ਸੰਸਥਾ ਲੱਗਭੱਗ ਦੋ ਸੌ ਦੇ ਕਰੀਬ ਸਾਹਿਤਕਾਰਾਂ ਨੂੰ ਸਨਮਾਨਿਤ ਕਰ ਚੁਕੀ ਹੈ।ਇਸ ਮੌਕੇ ਪ੍ਰਸਿੱਧ ਆਲੋਚਕ ਚਿੰਤਕ ਅਤੇ ਵਾਰਤਕ ਲਿਖਾਰੀ ਬੁੱਧ ਸਿੰਘ ਨੀਲੋਂ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਪੁਰਸਕਾਰ,ਦੁਆਬੇ ਦੀ ਸ਼ਾਨ ਪ੍ਰੋਫੈਸਰ ਰਾਮ ਲਾਲ ਭਗਤ (ਮਹਿਕ ਪੰਜਾਬ ਦੀ) ਨੂੰ ਦੁਆਬੇ ਦੀ ਸ਼ਾਨ ਪੁਰਸਕਾਰ, ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ ਨੂੰ ਸਾਧੂ ਸਿੰਘ ਹਮਦਰਦ ਯਾਦਗਾਰੀ ਪੁਰਸਕਾਰ, ਪੰਜਾਬ ਦੇ ਮਸ਼ਹੂਰ ਲੋਕ ਗਾਇਕ ਉਸਤਾਦ ਸੁਰਿੰਦਰ ਛਿੰਦਾ ਦੇ ਸ਼ਗਿਰਦ ਕਾਕਾ ਨੂਰ ਨੂੰ ਉਸਤਾਦ ਜਮਲਾ ਜੱਟ ਪੁਰਸਕਾਰ,ਲਾਲੀ ਕਰਤਾਰਪੁਰੀ ਨੂੰ ਸ਼ਾਨ ਏ ਮਹਿਫ਼ਿਲ ਪੁਰਸਕਾਰ, ਧਰਮਿੰਦਰ ਔਲਖ ਨੂੰ ਮਿੱਤਰ ਪਿਆਰੇ ਪੁਰਸਕਾਰ, ਮਾਸਟਰ ਕੁਲਵੰਤ ਸਿੰਘ ਨੂੰ ਗ਼ਦਰੀ ਬਾਬੇ ਪੁਰਸਕਾਰ, ਕੁਲਵਿੰਦਰ ਕੌਰ ਢਿੱਲੋਂ ਨੂੰ ਪੰਜਾਬ ਦੀ ਕੋਇਲ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਇਸ ਤੋਂ ਇਲਾਵਾ ਪੰਚਕੂਲਾ ਤੋਂ ਭੈਣ ਜੀ ਪਵਨਜੀਤ ਕੌਰ ਦੀ ਪੁਸਤਕ” ਮੁਸਕੁਰਾਉਦਾ ਹੋਇਆ ਬਣਮਾਨਸ” ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ, ਵਿਸ਼ੇਸ਼ ਸਾਹਿਤਕ ਸਿਤਾਰੇ ਮੰਚ ਤਰਨਤਾਰਨ ਦੇ ਉਪ ਪ੍ਰਧਾਨ ਸੁੱਖਦੇਵ ਸਿੰਘ ਗੰਢਵਾਂ ਦੀ ਪੁਸਤਕ”ਧਰਤੀ ਪੰਜਾਬ ਦੀਏ”ਲਈ ਵਿਸ਼ੇਸ਼ ਸਨਮਾਨ ਬਰਨਾਲਾ ਤੋਂ ਉੱਘੀ ਲੇਖਿਕਾ ਰਜਨੀਸ਼ ਕੌਰ ਬਬਲੀ ਨੂੰ ਉਹਨਾਂ ਦੀ ਪੁਸਤਕ “ਪ੍ਰਥਮ ਪੁਲਾਂਘ” ਲਈ ਵਿਸ਼ੇਸ਼ ਸਨਮਾਨ, ਬਹੁਤ ਹੀ ਮਸ਼ਹੂਰ ਲੇਖਿਕਾ ਭੈਣ ਪ੍ਰਕਾਸ਼ ਕੌਰ ਪਾਸ਼ਾਂ ਦੀ ਪੁਸਤਕ ” ਯਾਦਾਂ ਦੇ ਸੁਨੇਹੇ” ਲਈ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉੱਭਰ ਰਹੀ ਲੇਖਿਕਾ ਕੁਲਵਿੰਦਰ ਕੌਰ ਢਿੱਲੋਂ ਰਾਮਪੁਰਾ ਫੂਲ ਦੀ ਪਲੇਠੀ ਪੁਸਤਕ “ਮਹਿਸੂਸ ਤਾਂ ਕਰ”ਲੋਕ ਅਰਪਣ ਕੀਤੀ ਗਈ।ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਕੁਲਵਿੰਦਰ ਸਿੰਘ ਗਾਖਲ ਸਟੇਟ ਐਵਾਰਡੀ ਜਲੰਧਰ ਨੇ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ।ਇਸ ਮੌਕੇ ਕਵੀ ਦਰਬਾਰ ਵਿੱਚ ਹਿੱਸਾ ਲੈਣ ਵਾਲੇ ਕਵੀਆਂ ਤੋਂ ਇਲਾਵਾ ਹਰਭਜਨ ਸਿੰਘ ਭਗਰੱਥ ਪ੍ਰਧਾਨ ਵਿਸਵ ਸਿਤਾਰੇ ਸਾਹਿਤਕ ਮੰਚ ਤਰਨਤਾਰਨ,ਵਰੁਣ ਸੂਦ, ਰਾਕੇਸ਼ ਸਚਦੇਵਾ, ਜਰਨੈਲ ਸਿੰਘ ਸਾਖੀ, ਦਲਜੀਤ ਮਹਿਮੀ, ਅਵਤਾਰ ਸਿੰਘ ਗੋਇੰਦਵਾਲ, ਕੈਪਟਨ ਦਵਿੰਦਰ ਸਿੰਘ ਜੱਸਲ,ਮਰਜਾਣਾ ਸ਼ਾਇਰ, ਇੰਦਰਜੀਤ ਸਪੋਕਸਮੈਨੀ,ਭਵਾਨੀ ਸ਼ੰਕਰ ਗਰਗ, ਯਾਦਵਿੰਦਰ ਸਿੰਘ, ਕਵਿਤਾ ਮੰਗਲਾ, ਹਰਜਿੰਦਰ ਸਿੰਘ ਜਿੰਦੀ, ਗੁਰਮੀਤ ਸਿੰਘ, ਪ੍ਰਸ਼ੋਤਮ ਲਾਲ ਸਰੋਏ, ਰਘਵੀਰ ਸਿੰਘ ਆਨੰਦ, ਸੁਖਰਾਜ,ਬੂਟਾ ਸਿੰਘ, ਸਰਦੂਲ ਸਿੰਘ, ਜਸਵੀਰ ਸ਼ਰਮਾ ਦੱਦਾਹੂਰ,ਅਮਰ ਸਿੰਘ ਅਮਰ, ਅਸ਼ੋਕ ਟਾਂਡੀ, ਅਜ਼ੀਤ ਸਿੰਘ ਪੁਸ਼ਪ,ਨਾਨਕ ਚੰਦ ਬਿਰਲੀ, ਉਂਕਾਰ ਸਿੰਘ, ਪ੍ਰਿੰਸੀਪਲ ਸੁਰਿੰਦਰ ਮੋਹਣ,ਇੰਦਰ ਸਿੰਘ ਮਿਸਰੀ, ਤਰਸੇਮ ਜਲੰਧਰੀ,ਮਾਧਵੀ ਅਗਰਵਾਲ, ਸੀਮਾ, ਪਰਮਜੀਤ ਭਗਤ, ਅਵਤਾਰ ਸਿੰਘ ਖਾਲਸਾ, ਨਰਿੰਦਰ ਪਾਲ ਸਿੰਘ, ਰਜਨੀਸ਼ ਕੌਰ ਬਬਲੀ, ਪ੍ਰਕਾਸ਼ ਕੌਰ ਪਾਸ਼ਾਂ ਪਵਨਜੀਤ ਕੌਰ, ਪ੍ਰੋਫ਼ੈਸਰ ਰਾਮ ਲਾਲ ਭਗਤ ,ਲਾਲੀ ਕਰਤਾਰਪੁਰੀ ਅਤੇ ਮਾਸਟਰ ਰਵੀ ਕੁਮਾਰ ਮੰਗਲਾ, ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਨੂੰ ਕੀਲੀ ਰੱਖਿਆ।ਇਸ ਮੌਕੇ ਪੰਜਾਬੀ ਸਾਹਿਤਕ ਮੰਚ ਜਲੰਧਰ ਦੇ ਸਾਰੇ ਹੀ ਆਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਕੈਪਸ਼ਨ ਵਿਸ਼ਵ ਸਾਹਿਤਕ ਸਿਤਾਰੇ ਮੰਚ ਤਰਨਤਾਰਨ ਵਲੋਂ ਪ੍ਰੈਸ ਕਲੱਬ ਜਲੰਧਰ ਵਿਖੇ ਕਰਵਾਏ ਗਏ ਕਵੀ ਦਰਬਾਰ ਵਿੱਚ ਮਾਸਟਰ ਰਵੀ ਕੁਮਾਰ ਮੰਗਲਾ ਅਤੇ ਉਹਨਾਂ ਧਰਮ ਪਤਨੀ ਕਵਿਤਾ ਮੰਗਲਾ ਨੂੰ ਸਨਮਾਨਿਤ ਕਰਦੇ ਹੋਏ ਪਵਨਜੀਤ ਕੌਰ,ਬੁੱਧ ਸਿੰਘ ਨੀਲੋਂ, ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ, ਹਰਭਜਨ ਸਿੰਘ ਭਗਰੱਥ ਅਤੇ ਸਮੂਹ ਅਹੁਦੇਦਾਰ।

Gurdaspur district’s pride Master Ravi Kumar Mangla was specially honored by the World Literary Star Manch Tarn Taran on completing 2500 couplets.

www.youtube.com/@crimetrackers

 

LEAVE A REPLY

Please enter your comment!
Please enter your name here