Home Punjab Ludhiana ਪੀਸੀਆਰ ਮੁਨਸ਼ੀ ਸੁਨੀਲ ਚੌਧਰੀ ਨੂੰ ਡੀਜੀਪੀ ਡਿਸਕ ਨਾਲ ਕੀਤਾ ਗਿਆ ਸਨਮਾਨਿਤ

ਪੀਸੀਆਰ ਮੁਨਸ਼ੀ ਸੁਨੀਲ ਚੌਧਰੀ ਨੂੰ ਡੀਜੀਪੀ ਡਿਸਕ ਨਾਲ ਕੀਤਾ ਗਿਆ ਸਨਮਾਨਿਤ

85
0

ਪੀਸੀਆਰ ਮੁਨਸ਼ੀ ਸੁਨੀਲ ਚੌਧਰੀ ਨੂੰ ਡੀਜੀਪੀ ਡਿਸਕ ਨਾਲ ਕੀਤਾ ਗਿਆ ਸਨਮਾਨਿਤ

ਲੁਧਿਆਣਾ, : ਪੰਜਾਬ ਪੁਲਿਸ ਦੇ ਪੀਸੀਆਰ ਕੰਟਰੋਲ ਰੂਮ ਲੁਧਿਆਣਾ ਵਿੱਚ ਤਾਇਨਾਤ ਮੁਨਸ਼ੀ ਸੁਨੀਲ ਚੌਧਰੀ ਨੂੰ ਉਨ੍ਹਾਂ ਦੀ ਸ਼ਾਨਦਾਰ ਸੇਵਾ, ਮਿਹਨਤ ਅਤੇ ਇਮਾਨਦਾਰੀ ਨੂੰ ਦੇਖਦੇ ਹੋਏ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ।
ਸੁਨੀਲ ਚੌਧਰੀ ਲੁਧਿਆਣਾ ਪੀਸੀਆਰ ਕੰਟਰੋਲ ਰੂਮ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਡਿਊਟੀ ਦੌਰਾਨ ਉਨ੍ਹਾਂ ਵੱਲੋਂ ਕੀਤੇ ਗਏ ਉੱਤਮ ਕਾਰਜਾਂ ਦੀ ਹਮੇਸ਼ਾ ਸਰਾਹਨਾ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਪੁਲਿਸ ਵਿਭਾਗ ਅਤੇ ਉਨ੍ਹਾਂ ਦੇ ਸਾਥੀਆਂ ਵਿੱਚ ਖੁਸ਼ੀ ਦੀ ਲਹਿਰ ਹੈ।

ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਏ.ਡੀ.ਸੀ.ਪੀ.) ਗੁਰਪ੍ਰੀਤ ਕੌਰ ਪੁਰੇਵਾਲ ਵੱਲੋਂ ਸੁਨੀਲ ਚੌਧਰੀ ਨੂੰ ਡੀ ਜੀ ਪੀ ਡਿਸਕ ਨਾਲ ਸਨਮਾਨਿਤ ਕੀਤਾ
ਇਸ ਮੌਕੇ ਉੱਤੇ ਪੁਲਿਸ ਅਧਿਕਾਰੀਆਂ ਅਤੇ ਸਹਿਕਰਮੀਆਂ ਨੇ ਸੁਨੀਲ ਚੌਧਰੀ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

PCR Munshi Sunil Chaudhary was honored with DGP Disc

Report By – Editor in Chief – Rajiv Kumar – Crime Trackers 24×7 – National Web TV News – E Paper 

LEAVE A REPLY

Please enter your comment!
Please enter your name here